ਸਿੱਖ ਸੁਰਤਿ ਦੀ ਪਰਵਾਜ਼

This book is a rare collection of essays, research papers, diagrams, book reviews and interviews written by Mehboob Kavi on various topics between 1960 and 2010. During his literary journey, he fought against the winds of time, engrossed himself in the burning issues and debates of the time, and continued to make heartfelt and scathing remarks towards contemporary writers. The Haltha Collection is an attempt to preserve and present to the readers these reactions on the margins of his main work, apart from some of the valuable writings of the learned poet. Through this book, one gets a glimpse of the beloved poet's sincere, sincere and unmerciful Hirda and also connects with his vast literary vision. ਇਹ ਪੁਸਤਕ ਮਹਿਬੂਬ ਕਵੀ ਵੱਲੋਂ 1960 ਤੋਂ 2010 ਦਰਮਿਆਨ ਵੱਖ-ਵੱਖ ਵਿਸ਼ਿਆਂ ’ਤੇ ਲਿਖੇ ਗਏ ਨਿਬੰਧਾਂ, ਖੋਜ-ਪੱਤਰਾਂ, ਰੇਖਾਂ-ਚਿੱਤਰਾਂ, ਪੁਸਤਕ ਸਮੀਖਿਆਵਾਂ ਅਤੇ ਮੁਲਾਕਾਤਾਂ ਦਾ ਦੁਰਲੱਭ ਸੰਗ੍ਰਹਿ ਹੈ । ਆਪਣੀ ਸਾਹਿਤਕ ਯਾਤਰਾ ਦੌਰਾਨ ਉਹ ਸਮੇਂ ਦੀਆਂ ਹਨੇਰੀਆਂ ਖਿਲਾਫ਼ ਭਟਿਆ, ਸਮੇਂ ਦੇ ਭਖਦੇ ਮੁੱਦਿਆਂ ਤੇ ਬਹਿਸਾਂ ਵਿਚ ਵੀ ਸੰਜਮੀ ਢੰਗ ਨਾਲ ਸ਼ਾਮਲ ਹੋਇਆ ਅਤੇ ਸਮਕਾਲੀ ਲੇਖਕਾਂ ਪ੍ਰਤਿ ਸੁਹਿਰਦ ਤੇ ਕਾਟਵੀਆਂ ਟਿੱਪਣੀਆਂ ਵੀ ਕਰਦਾ ਰਿਹਾ । ਹੱਲਥਾ ਸੰਗ੍ਰਹਿ ਵਿਦਵਾਨ ਕਵੀ ਦੀਆਂ ਕੁਝ ਅਨਮੋਲ ਲਿਖਤਾਂ ਤੋਂ ਇਲਾਵਾ ਉਸ ਦੀ ਮੁੱਖ ਸਿਰਜਣਾ ਦੇ ਹਾਸ਼ੀਏ ’ਤੇ ਪਏ ਇਨ੍ਹਾਂ ਪ੍ਰਤਿਕਰਮਾਂ ਨੂੰ ਸੰਭਾਲਣ ਤੇ ਪਾਠਕਾਂ ਦੇ ਸਾਹਮਣੇ ਪ੍ਰਸਤੁਤ ਕਰਨ ਦਾ ਉਪਰਾਲਾ ਹੈ । ਇਸ ਪੁਸਤਕ ਰਾਹੀਂ ਮਹਿਬੂਬ ਕਵੀ ਦੇ ਨਿਰਛਲ, ਨਿਰਕਪਟ ਤੇ ਨਿਰਵੈਰ ਹਿਰਦੇ ਦੇ ਦੀਦਾਰ ਹੁੰਦੇ ਹਨ ਤੇ ਉਸ ਦੀ ਵਿਸ਼ਾਲ ਸਾਹਿਤ-ਦ੍ਰਿਸ਼ਟੀ ਨਾਲ ਸਾਂਝ ਵੀ ਪੈਂਦੀ ਹੈ ।