Ilahi Nadar De Painde Vol. IV by: Harinder Singh Mehboob (Prof.)

ਇਲਾਹੀ ਨਦਰ ਦੇ ਪੈਂਡੇ – ੪ Ilahi Nadar De Painde Vol. IV by: Harinder Singh Mehboob (Prof.) Guru Nanak Jyot bestowed the wisdom of 'Marg' on the forgotten wandering people and gave 'Jia-Dan'. It is a miraculous history of the world to illuminate a world in deep darkness through the light of Guru Nanak. This epic history has been depicted by the poet in 4 volumes of epic poetry and this 4th volume is related to the life history of Dasam Jyot Guru Gobind Singh Sahib. There have been many attempts to express the magnetic personality of Kalgidhar Pita through epic poems, but all these efforts have their limitations. Inspired by Guru Ka Anin Sevak Bhai Nand Lal, the poet Mehboob is blessed to reveal the untouched aspects of history through the worship of Guru Charans in his devotional construction That the reader's Hirda is pierced with the divine glimpses of Guru Ki Abha. ਗੁਰੂ ਨਾਨਕ-ਜੋਤ ਨੇ ਭੁੱਲੀ ਭਟਕੀ ਲੋਕਾਈ ਨੂੰ ‘ਮਾਰਗ’ ਦੀ ਸੋਝੀ ਬਖ਼ਸ਼ੀ ਤੇ ‘ਜੀਅ-ਦਾਨ’ ਦਿੱਤਾ । ਡੂੰਘੇ ਹਨੇਰਿਆਂ ਵਿਚ ਗ੍ਰਸਤ ਸੰਸਾਰ ਨੂੰ ਗੁਰੂ ਨਾਨਕ-ਜੋਤਿ ਦੁਆਰਾ ਪ੍ਰਕਾਸ਼ਮਾਨ ਕਰਨਾ ਵਿਸ਼ਵ ਦਾ ਇਕ ਚਮਤਕਾਰੀ ਇਤਿਹਾਸ ਹੈ । ਮਹਾਂ-ਕਾਵਿਕ ਪਾਸਾਰਾਂ ਵਾਲੇ ਇਸ ਇਤਿਹਾਸ ਨੂੰ ਕਵੀ ਨੇ 4 ਜਿਲਦਾਂ ਵਾਲੇ ਮਹਾਂ-ਕਾਵਿ ਵਿਚ ਉਲੀਕਿਆ ਹੋਇਆ ਹੈ ਤੇ ਇਹ ਚੌਥੀ ਜਿਲਦ ਦਸਮ ਜੋਤਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ-ਇਤਿਹਾਸ ਨਾਲ ਸੰਬੰਧਿਤ ਹੈ । ਕਲਗ਼ੀਧਰ ਪਿਤਾ ਦੀ ਮਿਕਨਾਤੀਸੀ ਸ਼ਖ਼ਸੀਅਤ ਨੂੰ ਮਹਾਂ-ਕਾਵਿਕ ਰਚਨਾਵਾਂ ਰਾਹੀਂ ਪ੍ਰਗਟਾਣ ਦੇ ਕਈ ਯਤਨ ਹੋਏ ਹਨ, ਪਰ ਇਨ੍ਹਾਂ ਸਾਰੇ ਯਤਨਾਂ ਦੀਆਂ ਆਪਣੀਆਂ ਸੀਮਾਵਾਂ ਹਨ । ਗੁਰੂ ਕੇ ਅਨਿੰਨ ਸੇਵਕ ਭਾਈ ਨੰਦ ਲਾਲ ਪਾਸੋਂ ਪ੍ਰੇਰਨਾ ਲੈ ਕੇ ਕਵੀ ਮਹਿਬੂਬ ਆਪਣੀ ਦਰਵੇਸ਼ੀ ਨਿਰਮਾਣਤਾ ਵਿਚ ਗੁਰੂ ਚਰਨਾਂ ਦੀ ਇਬਾਦਤ ਵਿਚੋਂ ਇਤਿਹਾਸ ਦੇ ਅਣਛੋਹ ਦਿਸਹੱਦਿਆਂ ਨੂੰ ਪ੍ਰਗਟਾਉਣ ਦੀ ਬਖ਼ਸ਼ਿਸ਼ ਹਾਸਲ ਕਰਦਾ ਹੈ ਤੇ ਗੁਰੂ ਦੀ ਸਵੱਲੀ ਨਦਰਿ ਸਦਕਾ ਉਹ ਇਨ੍ਹਾਂ ਅਣਛੋਹ ਦਿਸਹੱਦਿਆਂ ਨੂੰ ਪ੍ਰਬੀਨਤਾ ਤੇ ਪ੍ਰਬੁੱਧਤਾ ਨਾਲ ਪ੍ਰਗਟਾਉਂਦਾ ਹੈ ਕਿ ਪਾਠਕ-ਹਿਰਦਾ ਗੁਰੂ ਕੀ ਆਭਾ ਦੇ ਦੈਵੀ ਝਲਕਾਰਿਆਂ ਨਾਲ ਵਿੰਨ੍ਹਿਆ ਜਾਂਦਾ ਹੈ ।