By: Swaran Singh (Principal) The story of the blood-soaked martyrs of the Sikh movement has a special place in the first Ghalughara (June 2, 3) which took place in Chhambh of Kahunwan. Lakhpat Rai, the Diwan of the Lahore Darbar, vowed to wipe out the Sikhs from the face of the earth when his brother Jampat Rai was killed by the Sikhs. About one to two Singhs were killed in this massacre. The book paints a picture of both the Muslims and the Sikhs, based on contemporary Persian sources, and describes in great detail what happened at that time. ਸਿੱਖ ਲਹਿਰ ਦੀਆਂ ਲਹੂ-ਭਿੱਜੀਆਂ ਸ਼ਹਾਦਤਾਂ ਦੀ ਦਾਸਤਾਨ ਵਿੱਚ ਕਾਹਨੂੰਵਾਨ ਦੇ ਛੰਭ ਵਿਚ ਵਾਪਰੇ ਪਹਿਲੇ ਘੱਲੂਘਾਰੇ (੨ ਜੂਨ, ੧੭੪੬) ਦਾ ਵਿਸ਼ੇਸ਼ ਸਥਾਨ ਹੈ । ਲਾਹੌਰ ਦਰਬਾਰ ਦੇ ਦੀਵਾਨ ਲਖਪਤ ਰਾਏ ਨੇ ਆਪਣੇ ਭਰਾ ਜਮਪਤ ਰਾਏ ਦੇ ਸਿੱਖਾਂ ਹੱਥੋਂ ਮਾਰੇ ਜਾਣ ’ਤੇ ਸਿੱਖਾਂ ਨੂੰ ਸਫਾ-ਹਸਤੀ ਤੋਂ ਮਿਟਾ ਦੇਣ ਦੀ ਕਸਮ ਖਾਧੀ ਤੇ ਇਹ ਘੱਲੂਘਾਰਾ ਉਸਦੀ ਜ਼ਿੱਦ ਤੇ ਹੰਕਾਰ ਦਾ ਸਿੱਟਾ ਸੀ । ਇਸ ਘੱਲੂਘਾਰੇ ਵਿਚ ਤਕਰੀਬਨ ੧੨੦੦੦ ਤੋਂ ੧੫੦੦੦ ਸਿੰਘ ਸ਼ਹੀਦ ਹੋਏ ਸਨ । ਇਹ ਪੁਸਤਕ ਸਮਕਾਲੀ ਫਾਰਸੀ ਸਰੋਤਾਂ ਦੇ ਆਧਾਰ ’ਤੇ ਮੁਸਲਮਾਨਾਂ ਅਤੇ ਸਿੱਖਾਂ, ਦੋਹਾ ਪਾਸਿਆਂ ਦੀ ਤਸਵੀਰ-ਕਸ਼ੀ ਕਰਦੀ ਹੈ ਤੇ ਜੋ ਕੁਝ ਉਸ ਸਮੇਂ ਵਾਪਰਿਆ ਉਸਨੂੰ ਪੂਰੀ ਸੁਹਿਰਦਤਾ ਨਾਲ ਬਿਆਨ ਕਰਦੀ ਹੈ ।