By: Kapur Singh (Sirdar), ICS ਇਹ ਸੱਤ ਜੀਵਨੀਆਂ, ਜੋ ਇਸ ਪੁਸਤਕ ਵਿੱਚ ਅੰਕਿਤ ਕੀਤੀਆਂ ਗਈਆਂ ਹਨ, ਇਹ ਵਿਸ਼ਵ ਦੇ ਨਾਟਕ ਦੇ ਕਈ ਸੱਪਤ ਸ਼੍ਰਿੰਗ ਹਨ ਜੋ ਕਿਸੇ ਵਾਦੀ ਜਾਂ ਤੱਲ ਵਿੱਚ ਖੜੇ ਹੋਏ ਦੇਖਣ ਹਾਰ ਨੂੰ ਦਿਸ ਪੈਂਦੇ ਹਨ । ਮਨੁੱਖੀ ਤਵਾਰੀਖ ਦੀਆਂ ਲੰਮੀਆਂ ਸਹੰਸ੍ਰਬਦੀਆਂ ਵਿੱਚ, ਅਨੇਕ ਮਨੁੱਖੀ ਜੀਵਨ ਅਜੇਹੇ ਗੌਰਵਮਈ ਤੇ ਆਭਾ ਭਰਪੂਰ ਹੋਏ ਹਨ ਕਿ ਉਤਾਂਹ ਆਕਾਸ਼ ਵੱਲ ਨਜ਼ਰ ਕੀਤਿਆਂ ਧਰਤੀ ਦੀ ਪਿੱਠ ਨਾਲੋਂ ਕਿਤੇ ਉੱਚੇ ਤੇ ਵਿਤਰੇਕ ਦਿਸ ਆਉਂਦੇ ਹਨ । ਕਿਸੇ ਦ੍ਰਿਸ਼ਟੀਕੌਣ ਤੋਂ ਦੇਖਿਆਂ ਕੋਈ ਹੋਰ ਮਨੁੱਖੀ ਜੀਵਨ ਪਰਬਤ ਦੀਆਂ ਚੋਟੀਆਂ ਵਾਂਗਰ ਉੱਚੇ, ਵਖਰੇ ਤੇ ਪ੍ਰਭਾਵਸ਼ਾਲੀ ਦਿਸ ਆਉਂਦੇ ਹਨ । ਉਂਞ ਇਨ੍ਹਾਂ ਜੀਵਣੀਆਂ ਵਿੱਚ ਜ਼ਰੂਰੀ ਨਹੀਂ ਕਿ ਸਮਾਂ, ਸੰਗਿਆ, ਸੰਪ੍ਰਦਾਯ ਯਾ ਸਥਾਨ ਦਾ ਅੰਦਰੋਂ ਬਾਹਰੋਂ ਕੋਈ ਪ੍ਰਸਪਰ ਸੰਬੰਧ ਹੋਵੇ । ਇਹ ਸੱਤ ਜੀਵਨੀਆਂ ਇਉਂ ਹੀ ਸੱਪਤ ਸ਼੍ਰਿੰਗ ਹਨ । These seven biographies, which are enshrined in this book, are one of the many horns of world drama that can be seen standing in a valley or at the bottom. In the long millennia of human history, many human lives have become so glorious and glorious that looking up at the sky there are far higher and more distant than the back of the earth. From one point of view, some other human life looks as high, different and impressive as the peaks of the mountains. After all, these biographies do not necessarily have a correlation between time, association, sect or place. These seven biographies are just like the seven horns.