Sehje Rachio Khalsa

Harinder Singh Mehboob (Prof.) The creation of the Khalsa is a unique event in human history. This supreme way of life gave a new direction to human history. The book seeks a detailed study of the history and philosophy of the movement, as well as its eloquence. The author first lived and felt the various stages of this movement through 'Sikh Yaad' and then presented its 'first freshness' in a unique and original way.He himself has been overwhelmed by the aura of the unbroken light of the reality of Guru-consciousness and is now delighting the reader as well. Based on multi-faceted knowledge and vast experience, this work could only be done by a fierce and talented scholar like Mehboob-Kavi. This work, which measures the horizons of the Sikh movement, did a great deed of breaking the deadlock in Sikh thought and giving it direction as well. ਖਾਲਸੇ ਦੀ ਸਿਰਜਣਾ ਮਨੁੱਖੀ ਇਤਿਹਾਸ ਦੀ ਅਦੁੱਤੀ ਘਟਨਾ ਹੈ। ਮਨੁੱਖਤਾ ਦੀ ਇਸ ਸਰਵੋਤਮ ਜੀਵਨ-ਜਾਚ ਨੇ ਮਾਨਵ-ਇਤਿਹਾਸ ਨੂੰ ਨਵੀਂ ਸੇਧ ਦਿੱਤੀ। ਇਹ ਪੁਸਤਕ ਇਸ ਲਹਿਰ ਦੇ ਇਤਿਹਾਸ ਤੇ ਦਰਸ਼ਨ ਦੇ ਵਿਸਤ੍ਰਿਤ ਅਧਿਐਨ ਦੇ ਨਾਲ-ਨਾਲ ਇਸ ਦੀ ਸੁਹਜ-ਸੁੰਦਰਤਾ ਦੀ ਸੁਗੰਧੀ ਨੂੰ ਸ਼ਬਦਾਂ ਦੇ ਕਲਾਵੇ ਵਿਚ ਲੈਣ ਦਾ ਯਤਨ ਕਰਦੀ ਹੈ। ਇਸ ਲਹਿਰ ਦੇ ਵਿਭਿੰਨ ਪੜਾਵਾ ਨੂੰ ਲੇਖਕ ਨੇ ‘ਸਿੱਖ ਯਾਦ’ ਰਾਹੀਂ ਪਹਿਲਾਂ ਆਪ ਜੀਵਿਆ ਤੇ ਮਹਿਸੂਸਿਆ ਤੇ ਫਿਰ ਇਸ ਦੀ ‘ਪਹਿਲ ਤਾਜ਼ਗੀ’ ਨੂੰ ਵਿਲੱਖਣ ਤੇ ਮੌਲਿਕ ਅੰਦਾਜ਼ ਵਿਚ ਪੇਸ਼ ਕੀਤਾ। ਉਹ ਗੁਰੂ-ਚੇਤਨਾ ਦੀ ਅਸਲੀਅਤ ਦੇ ਅਖੰਡ ਚਾਨਣ ਦੀ ਆਭਾ ਤੋਂ ਆਪ ਵੀ ਸਰਸ਼ਾਰ ਹੁੰਦਾ ਰਿਹੈ ਤੇ ਹੁਣ ਪਾਠਕ ਨੂੰ ਵੀ ਨਿਹਾਲ ਕਰ ਰਿਹਾ ਹੈ। ਬਹੁ-ਦਿਸ਼ਾਵੀ ਗਿਆਨ ਤੇ ਵਿਸ਼ਾਲ ਅਨੁਭਵ ’ਤੇ ਆਧਾਰਿਤ ਇਹ ਰਚਨਾ ਮਹਿਬੂਬ-ਕਵੀ ਵਰਗਾ ਪ੍ਰਚੰਡ ਤੇ ਪ੍ਰਤਿਭਾਸ਼ੀਲ ਵਿਦਵਾਨ ਹੀ ਕਰ ਸਕਦਾ ਸੀ। ਸਿੱਖ ਲਹਿਰ ਦੇ ਦਿਸਹੱਦਿਆਂ ਨੂੰ ਨਾਪਣ ਵਾਲੀ ਇਸ ਰਚਨਾ ਨੇ ਸਿੱਖ ਚਿੰਤਨ ਵਿਚ ਆ ਚੁੱਕੇ ਜਮੂਦ ਨੂੰ ਤੋੜ ਕੇ ਇਸ ਨੂੰ ਵੀ ਦਿਸ਼ਾ-ਸੇਧ ਪ੍ਰਦਾਨ ਕਰਨ ਦਾ ਮਹਾਨ ਕਾਰਨਾਮਾ ਕੀਤਾ।