Sikh Drishti Da Gaurav

Gurbhagat Singh Editor Ajmer Singh This collection of essays is the response of an enlightened and original Sikh scholar to Sikh concerns, which has both philosophical depth and access to every point of the issue. The author goes beyond the immediate political causes of the military attack on the Golden Temple and points out the unseen threads of this phenomenon associated with the Western and Brahminical schools of thought. He proves that unlike the Semitic religions and the Brahmanical tradition, the concept of supreme power which appears in the Bani of the Sikh Gurus is not based on any one concept. The scholarly writer comes to the definite conclusion that the bizarre thinking and practice revealed in the Guru Granth Sahib is a great achievement of Punjab. In this way the work also highlights the glory of Sikh thought in the context of world thought and brings together its original and unique aspects. ਇਹ ਲੇਖ ਸੰਗ੍ਰਹਿ ਇਕ ਪ੍ਰਬੁੱਧ ਤੇ ਮੌਲਿਕ ਸਿੱਖ ਵਿਦਵਾਨ ਦੀ ਸਿੱਖ ਸਰੋਕਾਰਾਂ ਸੰਬੰਧੀ ਪ੍ਰਤਿਕਿਰਿਆ ਹੈ, ਜਿਸ ਵਿਚ ਦਾਰਸ਼ਨਿਕ ਗਹਿਰਾਈ ਵੀ ਹੈ ਤੇ ਮੁੱਦੇ ਦੇ ਹਰ ਨੁਕਤੇ ਤਕ ਰਸਾਈ ਵੀ । ਲੇਖਕ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਫ਼ੌਜੀ ਹਮਲੇ ਦੇ ਫ਼ੌਰੀ ਰਾਜਨੀਤਕ ਕਾਰਨਾਂ ਤੋਂ ਪਾਰ ਲੰਘ ਕੇ ਇਸ ਵਰਤਾਰੇ ਦੀਆਂ ਪੱਛਮੀ ਤੇ ਬ੍ਰਾਹਮਣੀ ਚਿੰਤਨ ਧਾਰਾਵਾਂ ਨਾਲ ਜੁੜੀਆਂ ਅਦ੍ਰਿਸ਼ਟ ਤੰਦਾਂ ਦੀ ਨਿਸ਼ਾਨਦੇਹੀ ਕਰਦਾ ਹੈ । ਉਹ ਸਿੱਧ ਕਰਦਾ ਹੈ ਕਿ ਸਾਮੀ ਧਰਮਾਂ ਅਤੇ ਬ੍ਰਾਹਮਣੀ ਧਰਮ ਪਰੰਪਰਾ ਦੇ ਉਲਟ, ਪਰਮ ਸ਼ਕਤੀ ਦਾ ਜੋ ਸੰਕਲਪ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਵਿੱਚੋਂ ਪ੍ਰਗਟ ਹੁੰਦਾ ਹੈ , ਉਹ ਕਿਸੇ ਇਕ ਸੰਕਲਪ ਉੱਤੇ ਆਧਾਰਿਤ ਨਹੀਂ ਹੈ । ਵਿਦਵਾਨ ਲੇਖਕ ਇਸ ਨਿਸਚਿਤ ਨਿਰਣੇ ’ਤੇ ਅੱਪੜਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਗਟ ਹੁੰਦਾ ਵਿਸਮਾਦੀ ਚਿੰਤਨ ਅਤੇ ਅਭਿਆਸ ਪੰਜਾਬ ਦੀ ਵੱਡੀ ਪ੍ਰਾਪਤੀ ਹੈ । ਇਸ ਤਰ੍ਹਾਂ ਇਹ ਰਚਨਾ ਵਿਸ਼ਵ ਚਿੰਤਨ ਦੇ ਪ੍ਰਸੰਗ ਵਿਚ ਸਿੱਖ ਚਿੰਤਨ ਦੇ ਗੌਰਵ ਨੂੰ ਉਜਾਗਰ ਵੀ ਕਰਦੀ ਹੈ ਤੇ ਇਸ ਦੇ ਮੌਲਿਕ ਤੇ ਵਿਲੱਖਣ ਪਹਿਲੂਆਂ ਨਾਲ ਸਾਂਝ ਵੀ ਪਵਾਉਂਦੀ ਹੈ ।