If anyone has more information regarding Sardar Rattan Singh please share it with us : 778-960-5272 Info@wanjaranomad.com ਇਹ ਸਿਮਰਨੀ 1800 ਦੇ ਸ਼ੁਰੂ ਤੋਂ ਸਰਬਲੋਹ ਤੋਂ ਬਣੀ ਹੈ। ਇਹ ਸਰਦਾਰ ਰਤਨ ਸਿੰਘ ਭੰਡਾਲ ਦੀ ਹੈ ਸਪੁੱਤਰ ਗੁਰਬਖਸ਼ ਸਿੰਘ ਸਪੁੱਤਰ ਗੁਰਮੁਖ ਸਿੰਘ ਸਪੁੱਤਰ ਟੋਡਰ ਸਿੰਘ ਸਪੁੱਤਰ ਬਲਾਕੀ ਸਿੰਘ ਪਿੰਡ ਕਨੇਚ, ਲੁਧਿਆਣਾ , ਪੰਜਾਬ ਉਨ੍ਹਾਂ ਦੇ ਤਿੰਨ ਪੁੱਤਰ ਸਨ: ਅਮਰ ਸਿੰਘ, ਬੀਰ ਸਿੰਘ ਅਤੇ ਗੁਰਦਿਆਲ ਸਿੰਘ ਜਿੱਥੋਂ ਤੱਕ ਅਸੀਂ ਜਾਣਦੇ ਹਾਂ ਕਿ ਉਹ ਨਾਮ ਅਭਿਆਸ ਕਰਨ ਵਾਲੇ ਸਿੰਘ ਸਨ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਸਿਮਰਨ ਕਰਦੇ ਸੀ ਅਤੇ ਆਪਣੇ ਖੇਤਾਂ ਵਿੱਚ ਹਲ ਵਾਹੁੰਦੇ ਸੀ। ਉਹ ਖੇਤੀ ਦੇ ਨਾਲ-ਨਾਲ ਘੋੜਿਆਂ ਦਾ ਵਪਾਰ ਵੀ ਕਰਦੇ ਸਨ ਅਤੇ ਹਰ ਵਿਸਾਖੀ 'ਤੇ ਕਨੇਚ ਤੋਂ ਆਨੰਦਪੁਰ ਸਾਹਿਬ ਤੱਕ ਪੈਦਲ ਜਾਂਦੇ ਸਨ। ਉਹਨਾ ਨੇ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਇੱਟਾਂ ਨਾਲ ਕਨੇਚ ਵਿੱਚ ਪਹਿਲਾ ਗੁਰਦੁਆਰਾ ਵੀ ਬਣਵਾਇਆ। ਉਹ ਗੁਰਦੁਆਰਾ ਅੱਜ ਵੀ ਖੜ੍ਹਾ ਹੈ ਅਤੇ ਇੱਕ ਮੀਲ ਪੱਥਰ ਮੰਨਿਆ ਜਾਂਦਾ ਹੈ। ਜੇਕਰ ਕਿਸੇ ਕੋਲ ਸਰਦਾਰ ਰਤਨ ਸਿੰਘ ਬਾਰੇ ਹੋਰ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸਾਂਝੀ ਕਰੋ। 778-960-5272 Info@wanjaranomad.com